Types of Sentences (based on purpose)

ਸੈਨਟੈਂਸ ਲਿਖੇ ਜਾਂ ਬੋਲੇ ਜਾਣ ਦੇ ਉਦੇਸ਼ ਦੇ ਅਧਾਰ ਉੱਤੇ, ਸੈਨਟੈਂਸਾਂ ਨੂੰ 5 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

     1. Statement or Declarative Sentence (ਸਟੇਟਮੈਂਟ ਜਾਂ ਡੈੱਕਲੈਰੇਟਿਵ ਸੈਨਟੈਂਸ)

ਡੈੱਕਲੈਰੇਟਿਵ ਸੈਨਟੈਂਸ ਸੱਭ ਤੋਂ ਜਿਆਦਾ ਵਰਤੇ ਜਾਣ ਵਾਲੀ ਸੈਨਟੇਨਸ ਦੀ ਕਿਸਮ ਹੈ। ਡੈੱਕਲੈਰੇਟਿਵ ਸੈਨਟੇਨਸ ਜਾਣਕਾਰੀ ਸਾਂਝੀ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦੇ ਅੰਤ 'ਚ ਹਮੇਸ਼ਾ ਬਿੰਦੀ (.) ਲੱਗਦੀ ਹੈ।

ਉਦਾਹਰਣ

     a. Rohan drives a cab.
     b. Fruits are kept in the refrigerator. 
     c. I love reading books.

ਇਹ ਤਿੰਨੇ ਸੈਨਟੈਂਸ ਕੋਈ ਨਾ ਕੋਈ ਜਾਣਕਾਰੀ ਦੇ ਰਹੇ ਹਨ।

     2. Command or Imperative Sentence (ਕਮਾਂਡ ਜਾਂ ਇੰਪੈਰੇਟਿਵ ਸੈਨਟੈਂਸ) 

ਇੰਪੈਰੇਟਿਵ ਸੈਨਟੈਂਸਾਂ ਵਿੱਚ ਜਾਣਕਾਰੀ ਨਹੀਂ ਦਿੱਤੀ ਜਾਂਦੀ ਬਲਕਿ ਕਿਸੇ ਨੂੰ ਕੋਈ ਕੰਮ ਕਰਨ ਲਈ ਕਿਹਾ ਜਾਂਦਾ ਹੈ। ਸੋ ਇੰਪੈਰੇਟਿਵ ਸੈਨਟੈਂਸ ਨਿਰਦੇਸ਼ ਦੇਣ ਅਤੇ ਬੇਨਤੀ ਕਰਨ ਲਈ ਵਰਤੇ ਜਾਂਦੇ ਹਨ। ਇਹ ਨਿਰਦੇਸ਼ ਜਾਂ ਬੇਨਤੀ; ਸਲਾਹ, ਆਮ ਨਿਰਦੇਸ਼ ਜਾਂ ਸਖਤ ਆਦੇਸ਼  ਵੀ ਹੋ ਸਕਦੀ ਹੈ।

ਉਦਾਹਰਣ

     a. Open the door.
     b. Give chocolate to your younger brother.
     c. Play music.

ਇਹ ਤਿੰਨੇ ਸੈਨਟੈਂਸ ਕੋਈ ਨਾ ਕੋਈ ਨਿਰਦੇਸ਼ ਦੇ ਰਹੇ ਹਨ ਜਾਂ ਬੇਨਤੀ ਕਰ ਰਹੇ ਹਨ।

     3. Question or Interrogative Sentence (ਕਿਉਸਸ਼ਨ ਜਾਂ ਇੰਟਰਰੋਗੇਟਿਵ ਸੈਨਟੈਂਸ) 

ਜਿੰਨ੍ਹਾਂ ਸੈਨਟੈਂਸਾਂ ਰਾਹੀਂ ਸਵਾਲ ਪੁੱਛਿਆ ਜਾਂਦਾ ਹੈ, ਉਨ੍ਹਾਂ ਸੈਨਟੈਂਸਾਂ ਨੂੰ ਇੰਟਰਰੋਗੇਟਿਵ ਸੈਨਟੈਂਸ ਕਿਹਾ ਜਾਂਦਾ ਹੈ। ਇਨ੍ਹਾਂ ਸੈਨਟੈਂਸਾਂ ਦਾ ਮੁੱਖ ਮਕਸਦ ਜਾਣਕਾਰੀ ਮੰਗਣਾ ਹੁੰਦਾ ਹੈ। ਇਨ੍ਹਾਂ ਸੈਨਟੈਂਸਾਂ ਦੇ ਅੰਤ ਵਿੱਚ ਹਮੇਸ਼ਾ ਕਿਉਸਸ਼ਨ ਮਾਰਕ (question mark) (?) ਲੱਗਦਾ ਹੈ।

ਉਦਾਹਰਣ

     a. What is your name?
     b. How often do you visit Moga?
     c. Who is the gentleman wearing a black suit?

ਇਹ ਤਿੰਨੇ ਸੈਨਟੈਂਸ ਸਵਾਲ ਪੁੱਛ ਕੇ ਜਾਣਕਾਰੀ ਮੰਗ ਰਹੇ ਨੇ।

     4. Exclamatory Sentence (ਐਸਕਲਾਮੇਟਰੀ ਸੈਨਟੈਂਸ)

ਐਸਕਲਾਮੇਟਰੀ ਸੈਨਟੈਂਸ ਮਜਬੂਤ ਜਜ਼ਬਾਤ ਦਿਖਾਉਣ ਲਈ ਵਰਤੇ ਜਾਂਦੇ ਹਨ। ਇਹ ਸੈਨਟੈਂਸਾਂ ਦੇ ਅੰਤ ਵਿੱਚ ਹਮੇਸ਼ਾ ਐਕਸਕਲਾਮੇਸ਼ਨ ਮਾਰਕ (!) ਲੱਗਦਾ ਹੈ ਸੋ ਇਨ੍ਹਾਂ ਨੂੰ ਪਹਿਚਾਨਣਾ ਬਹੁਤ ਅਸਾਨ ਹੁੰਦਾ ਹੈ।

ਉਦਾਹਰਣ

     a. How beautiful you are!
     b. Wow, what an amazing sixer that is!
     c. The Eiffel Tower is huge!

ਇਹ ਤਿੰਨੇ ਸੈਨਟੈਂਸ ਮਜਬੂਤ ਜਜ਼ਬਾਤ ਜ਼ਾਹਿਰ ਕਰ ਰਹੇ ਨੇ।

     5. Negative Sentence (ਨੈਗੇਟਿਵ ਸੈਨਟੈਂਸ) 

ਜਦੋਂ ਸੈਨਟੈਂਸ ਵਿੱਚ, not ਲਗਾ ਕੇ, ਕਿਸੇ ਜਾਣਕਾਰੀ ਦੇ ਗਲਤ ਹੋਣ ਬਾਰੇ ਦੱਸਿਆ ਜਾਂਦਾ ਹੈ ਤਾਂ ਉਸ ਸੈਨਟੈਂਸ ਨੂੰ ਨੈਗੇਟਿਵ ਸੈਨਟੈਂਸ ਕਿਹਾ ਜਾਂਦਾ ਹੈ। ਅਸੀਂ ਸੈਨਟੈਂਸ ਨੂੰ ਨੈਗੇਟਿਵ ਬਣਾਉਣ ਲਈ, ਉਸ ਵਿੱਚ ਔਕਸੀਲੀਅਰੀ ਜਾਂ ਹੈਲਪਿੰਗ ਵਰਬ ਦੇ ਪਿੱਛੇ not ਲਗਾ ਸਕਦੇ ਹਾਂ।

ਉਦਾਹਰਣ

     a. Fruits are not kept in the refrigerator. 
     b. Who is not wearing socks?
     c. Rohan does not drive a cab.

ਇਹ ਤਿੰਨੇ ਸੈਨਟੈਂਸ ਦਿੱਤੀ ਜਾ ਰਹੀ ਜਾਣਕਾਰੀ ਦੇ ਗਲਤ ਹੋਣ ਬਾਰੇ ਦੱਸ ਰਹੇ ਹਨ।

Subscribe for video lessons:   Click Here