Clause

ਜਦੋਂ ਕਿਸੇ ਸ਼ਬਦਾਂ ਦੇ ਸਮੂਹ ਵਿੱਚ, ਸਬਜੈਕਟ (subject) ਕੋਈ ਕੰਮ (verb) ਕਰ ਰਿਹਾ ਹੋਵੇ ਤਾਂ ਉਸ ਸ਼ਬਦਾਂ ਦੇ ਸਮੂਹ ਨੂੰ ਕਲੌਸ ਕਿਹਾ ਜਾਂਦਾ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਕਲੌਸ ਸ਼ਬਦਾਂ ਦਾ ਅਜਿਹਾ ਸਮੂਹ ਹੁੰਦਾ ਹੈ, ਜਿਸ ਵਿੱਚ ਸਬਜੈਕਟ ਅਤੇ ਵਰਬ, ਦੋਵੇਂ ਪਾਏ ਜਾਂਦੇ ਹਨ। ਕਲੌਸ ਦੀ ਖਾਸੀਅਤ ਇਹ ਹੈ ਕਿ ਉਹ ਆਪਣੇ ਆਪ ਵਿੱਚ ਇੱਕ ਸੈਨਟੈਂਸ ਵੀ ਹੋ ਸਕਦਾ ਹੈ
  
ਉਦਾਹਰਣ

      i. The girls were playing.
     ii. Rohilla cooked.

Structure of Clause

ਅੰਗਰੇਜ਼ੀ ਭਾਸ਼ਾ ਵਿੱਚ ਹਰ ਕਲੌਸ ਦੇ ਦੋ ਹਿੱਸੇ ਹੁੰਦੇ ਹਨ: ਨਾਉਨ ਫਰੇਸ (noun phrase), ਜੋ ਸਬਜੈਕਟ ਵਜੋਂ ਕੰਮ ਕਰਦਾ ਹੈ ਅਤੇ ਵਰਬ ਫਰੇਸ (verb phrase), ਜੋ ਵਰਬ ਵਜੋਂ ਕੰਮ ਕਰਦਾ ਹੈ। 

     1. Noun phrase

ਨਾਉਨ ਕਲੌਸ, ਕਲੌਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿੱਚ ਨਾਉਨ ਆਉਂਦਾ ਹੈ। 

ਉਦਾਹਰਣ The girls were playing; Rohilla cooked

     2. Verb phrase

ਵਰਬ ਕਲੌਸ, ਕਲੌਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿੱਚ ਵਰਬ ਆਉਂਦਾ ਹੈ। 

ਉਦਾਹਰਣ – The girls were playing; Rohilla cooked

Subscribe for video lessons:   Click Here